ਵੰਨ ਸੁਵੰਨੇ ਕਾਵਿ ਰੂਪਾਂ ਦਾ ਕਵੀ : ਸੁਰਿੰਦਰ ਸਿੰਘ ਸੁੰਨੜ
Keywords:
ਸੁਰਿੰਦਰ ਸਿੰਘ ਸੁੰਨੜ, ਪੰਜਾਬੀ ਕਵਿਤਾ, ਕਿੱਸਾ ਕਾਵਿ, ਹੀਰ ਸੁੰਨੜ, ਕਾਵਿ ਰੂਪ, ਬੈਂਤ ਛੰਦ, ਕਾਵਿ ਸ਼ਿਲਪ, ਮੱਧਕਾਲ ਅਤੇ ਆਧੁਨਿਕਤਾ, ਕਥਾ ਕਵਿਤਾ, ਪੰਜਾਬੀ ਸਾਹਿਤAbstract
ਇਸ ਲੇਖ ਵਿੱਚ ਸੁਰਿੰਦਰ ਸਿੰਘ ਸੁੰਨੜ ਨੂੰ ਵੰਨ-ਸੁਵੰਨੇ ਕਾਵਿ ਰੂਪਾਂ ਦੇ ਕਵੀ ਵਜੋਂ ਵਿਸਥਾਰ ਨਾਲ ਵਿਸ਼ਲੇਸ਼ਿਤ ਕੀਤਾ ਗਿਆ ਹੈ। ਆਮ ਧਾਰਨਾ ਦੇ ਉਲਟਕਿ ਹਰ ਕਵੀ ਕੁਝ ਗਿਣਤੀ ਦੇ ਹੀ ਕਾਵਿ ਰੂਪਾਂ ਵਿੱਚ ਨਿਪੁੰਨ ਹੁੰਦਾ ਹੈ, ਸੁੰਨੜ ਦੀ ਕਾਵਿ ਸਿਰਜਣਾ ਇਸ ਗੱਲ ਨੂੰ ਨਕਾਰਦੀ ਹੈ। ਉਹ ਗ਼ਜ਼ਲ਼ ਕਿੱਸਾ, ਜੁਗਨੀ, ਮਾਹੀਆ ਅਤੇ ਆਧੁਨਿਕ ਨਜ਼ਮਵਰਗੇ ਕਈ ਕਾਵਿ ਰੂਪਾਂ ਵਿੱਚ ਸਮਾਨ ਦੱਖਲ ਰੱਖਦਾ ਹੈ। ਖਾਸ ਤੌਰ 'ਤੇ ਉਸ ਦੀ ਰਚਨਾ "ਹੀਰ ਸੁੰਨੜ ਵਿੱਚ ਮੱਧਕਾਲੀ ਕਿੱਸਾ ਪਰੰਪਰਾ ਅਤੇ ਆਧੁਨਿਕ ਚੇਤਨਾ ਦਾ ਸੁੰਦਰ ਸਮਨ੍ਵਯ ਦਿੱਖਦਾ ਹੈ। ਲੇਖ ਵਿੱਚ ਉਸ ਦੀ ਸ਼ਿਲਪਕਲਾ, ਬੈਂਤ ਛੰਦ 'ਤੇ ਪਕੜ ਸੰਵਾਦ ਕਲਾ, ਸੰਖੇਪਤਾ ਅਤੇ ਪਾਤਰ ਨਿਰਮਾਣ ਦੀ ਖੂਬੀ ਨੂੰ ਉਜਾਗਰ ਕੀਤਾ ਗਿਆ ਹੈ। ਸੁੰਨੜ ਪੁਰਾਤਨ ਕਾਵਿ ਰੂਪਾਂ ਨੂੰ ਨਵੇਂ ਵਿਸ਼ਿਆਂ ਅਤੇ ਸੰਦਰਭਾਂ ਨਾਲ ਜੋੜ ਕੇ ਉਨ੍ਹਾਂ ਨੂੰ ਨਵੀਂ ਨੁਹਾਰ ਦਿੰਦਾ ਹੈ। ਇਸ ਤਰ੍ਹਾਂ ਉਹ ਆਧੁਨਿਕ ਪੰਜਾਬੀ ਸਾਹਿਤ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਂਦਾ ਹੈ।
Downloads
Published
Issue
Section
License

This work is licensed under a Creative Commons Attribution-NonCommercial 4.0 International License.
