ਬਲਦੇਵ ਸ ਿੰਘ ਦੇਨਾਵਲ: ਲਾਲ ਬੱਤੀ ਦਾ ਵ ਤੂਗਤ ਅਸਿਐਨ

Authors

  • ਅਰਚਨਾ ਰਾਣੀ

Keywords:

ਸ਼ੋਸ਼ਣ, ਵੇਸ਼ਵਾ,ਭੱਦਰਸਮਾਜ, ਪੀੜਾਅਤੇਵੇਸ਼ਵਾਚਾਰੀ

Abstract

ਬਲਦੇਵ ਸਿੰਘ ਦਾ ਨਾਵਲ ਲਾਲ ਬੱਤੀ ਸਮਾਜ ਦੇ ਹਨੇਰੇ ਪੱਖਾਂ ਨੂੰ ਉਜਾਗਰ ਕਰਦਾ ਹੈ, ਜਿਸ ਵਿੱਚ ਵੇਸ਼ਵਾਚਾਰੀ ਇਕ ਕੇਂਦਰੀ ਥੀਮ ਵਜੋਂ ਉਭਰਦੀ ਹੈ। ਲਾਲ ਬੱਤੀ ਨਾਵਲ ਵਲਵੇਸ਼ਵਾਚਾਰੀ ਨੂੰ ਸਿਰਫ ਅਨੈਤਿਕਤਾ ਜਾਂ ਪਾਪ ਦੇ ਰੂਪ ਵਿੱਚ ਨਹੀਂ, ਸਗੋਂ ਸਮਾਜਿਕ, ਆਰਥਿਕ ਅਤੇ ਮਨੋਵਿਗਿਆਨਿਕ ਮਜਬੂਰੀਆਂ ਦੇ ਨਤੀਜੇ ਵਜੋਂ ਪੇਸ਼ ਕਰਦਾ ਹੈ। ਨਾਵਲਕਾਰ ਇਹ ਸਮਝਾਉਣਾ ਚਾਹੁੰਦਾ ਹੈ ਕਿ ਕਿਵੇਂ ਗਰੀਬੀ,ਅਨਪੜਤਾ ਅਤੇ ਸਮਾਜਿਕ ਅਨਿਆਏਔਰਤਾਂ ਨੂੰ ਕਿਵੇਂਇਸ ਧੰਦੇ ਵੱਲ ਧੱਕਦੇ ਹਨ। ਨਾਵਲ ਵਿੱਚ ਵੇਸਵਾ ਬਣੀ ਪਾਤਰਾਂ ਦੀ ਜ਼ਿੰਦਗੀ ਰਾਹੀਂ ਵੇਸ਼ਵਾਚਾਰੀ ਦੀ ਕੋੜੀ ਸੱਚਾਈ ਸਾਹਮਣੇ ਆਉਂਦੀ ਹੈ, ਜਿੱਥੇ ਵੇਸਵਾ ਔਰਤ ਦਾ ਸਰੀਰ ਵਪਾਰ ਦੀ ਵਸਤੂ ਬਣ ਜਾਂਦਾ ਹੈ ਅਤੇ ਆਤਮ ਤੜਫਦੀ ਰਹਿੰਦੀ ਹੈ। ਲਾਲ ਬੱਤੀ ਨਾਵਲ ਭੱਦਰ ਸਮਾਜ ਦੇਦੋਹਿਰੇਮਿਆਰਾਂ ਨੂੰ ਵੀ ਬੇਨਕਾਬ ਕਰਦਾ ਹੈ, ਜਿੱਥੇ ਇੱਕ ਪਾਸੇ ਵੇਸ਼ਵਾਚਾਰੀ ਦੀ ਨਿੰਦਾ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਆਪ ਹੀ ਉਹ ਇਸ ਧੰਦੇ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸ ਤਰ੍ਹਾਂ ਇਹ ਨਾਵਲ ਵੇਸ਼ਵਾਚਾਰੀ ਨੂੰ ਸਮਾਜਿਕ ਬੁਰਾਈ ਹੀ ਨਹੀਂ ਸਗੋਂ ਸਮਾਜ ਦੀ ਬਣਤਰ ਵਿੱਚ ਮੌਜੂਦ ਗੰਭੀਰ ਖਾਮੀਆਂ ਦਾ ਪ੍ਰਤਿਬਿੰਬ ਬਣਾ ਕੇ ਪੇਸ਼ ਕਰਦਾ ਹੈ।

Downloads

Published

2025-10-24

How to Cite

ਬਲਦੇਵ ਸ ਿੰਘ ਦੇਨਾਵਲ: ਲਾਲ ਬੱਤੀ ਦਾ ਵ ਤੂਗਤ ਅਸਿਐਨ. (2025). International Journal of Advanced Innovation and Research, 3(10), 9-12. https://ijair.in/index.php/files/article/view/161