बच्चों की कविता में आशा की किरण: मंजीत अम्बालवी
Abstract
ਇਹ ਸੱਚ ਹੈ ਕਿ ਹਰਿਆਣੇ ਦੀ ਪੰਜਾਬੀ ਬਾਲ ਕਵਿਤਾ ਗੁਣਾਤਮਕ ਤੇ ਗਿਣਾਤਮਕ ਦੋਹਾਂ ਪੱਖੋਂ ਕੋਈ ਵਧੇਰੇ ਵਿਕਾਸ ਨਹੀਂ ਕਰ ਪਾਈ। ਇਸ ਬਾਰੇ ਇਹ ਆਮ ਪ੍ਰਚਲਿਤ ਹੈ ਕਿ ਹਰਿਆਣੇ ਦੇ ਪੰਜਾਬੀ ਬਾਲ ਕਵੀਆਂ ਦੀ ਸੰਖਿਆ ਉਂਗਲਾਂ ਤੇ ਗਿਣਨਯੋਗ ਹੈ। ਪਰ ਜੇ ਸਹੀ ਅਰਥਾਂ ਵਿਚ ਵਿਚਾਰਿਆ ਜਾਵੇ ਤਾਂ ਹਰਿਆਚੇ ਦੇ ਪੰਜਾਬੀ ਬਾਲ ਕਵੀਆਂ ਨੂੰ ਗਿਣਦਿਆਂ ਉਨ੍ਹਾਂ ਦੀ ਗਿਣਤੀ ਉਂਗਲਾਂ ਤੋਂ ਵੀ ਘੱਟ ਪੈ ਜਾਂਦੀ ਹੈ। ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਹਰਿਆਣੇ ਵਿੱਚਲੀ ਹੀ ਨਹੀਂ ਸਗੋਂ ਸਮੱੁਚੀ ਪੰਜਾਬੀ ਬਾਲ ਕਵਿਤਾ ਦਾ ਮਿਆਰ ਵਧੇਰੇ ਪ੍ਰਸੰਸਾਯੋਗ ਨਹੀਂ ਹੈ। ਪੰਜਾਬੀ ਬਾਲ ਸਾਹਿਤ ਦੇ ਇਸ ਗਿਰਦੇ ਮਿਆਰ ਦੇ ਕਈ ਕਾਰਨ ਰਹੇ ਹਨ, ਜਿਨ੍ਹਾਂ ਵਿਚੋਂ ਇਕ ਕਾਰਨ ਸਰਕਾਰਾਂ, ਸਾਹਿਤ ਅਕਾਦਮੀਆਂ ਅਤੇ ਸਾਹਿਿਤਕ ਅਦਾਇਰਿਆਂ ਦਾ ਇਸ ਵੱਲ ਵਿਸ਼ੇਸ਼ ਧਿਆਨ ਨਾ ਦੇਣਾ ਵੀ ਹੈ। ਪੰਜਾਬੀ ਸਾਹਿਤ ਜਗਤ ਵਿਚ ਕਵੀ ਦਰਬਾਰ ਅਤੇ ਗ਼ਜ਼ਲ ਦਰਬਾਰ ਦਾ ਪ੍ਰਚਲਨ ਤਾਂ ਆਮ ਦੇਖਣ ਨੂੰ ਮਿਲਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਬਾਲ ਕਵੀ ਦਰਬਾਰ ਦੇਖਣ ਦਾ ਮੌਕਾ ਕਦੇ ਨਹੀਂ ਮਿਲਦਾ। ਕੁਝ ਸਾਲ ਪਹਿਲਾਂ ਹਰਿਆਣੇ ਵਿਚ ਪੰਜਾਬੀ ਬਾਲ ਸਾਹਿਤ ਦੇ ਇਸ ਗਿਰਦੇ ਮਿਆਰ ਨੂੰ ਦੇਖ ਕੇ ਇਸ ਨੂੰ ਪ੍ਰੋਤਸਾਹਨ ਦੇਣ ਲਈ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਬਾਲ ਸਾਹਿਤ ਲਈ ਵੱਖਰੇ ਸਲਾਨਾ ਪੁਰਸਕਾਰ ਦੀ ਯੋਜਨਾ ਬਣਾਈ ਅਤੇ ਬਾਲ ਸਾਹਿਤ ਨਾਲ ਸੰਬਧਿਤ ਕੁਝ ਸੈਮੀਨਾਰ ਵੀ ਆਯੋਜਿਤ ਕੀਤੇ ਗਏ। ਅਕਾਦਮੀ ਦਵਾਰਾ ਉਠਾਏ ਇਨ੍ਹਾਂ ਕਦਮਾਂ ਨੇ ਬਾਲ ਸਾਹਿਤ ਨੂੰ ਹੁੰਗਾਰਾ ਦੇਣ ਵਿਚ ਕਾਫੀ ਹੱਦ ਤਕ ਯੋਗਦਾਨ ਪਾਇਆ। ਫਲਸਰੂਪ ਪਿਛਲੇ ਦੋ ਤਿੰਨ ਦਹਾਕਿਆਂ ਵਿਚ ਹਰਿਆਣਾ ਵਿਚ ਕਈ ਨਵੇਂ ਬਾਲ ਸਾਹਿਤਕਾਰ ਉੱਭਰ ਕੇ ਸਾਹਮਣੇ ਆਏ। ਇਨ੍ਹਾਂ ਇਚੋਂ ਇਕ ਨਾਮ ਮਨਜੀਤ ਕੌਰ ਅੰਬਾਲਵੀ ਦਾ ਵੀ ਹੈ।
Downloads
Published
Issue
Section
License
This work is licensed under a Creative Commons Attribution-NonCommercial 4.0 International License.