ਸਮਕਾਲੀ ਪੁਆਧੀ ਕਵਿਤਾ : ਚਿੰਤਨ ਅਤੇ ਮੰਥਨ
Keywords:
ਪੁਆਧੀ, ਕਵਿਤਾ, ਚਿੰਤਨ, ਸਾਹਿਤਕਾਰAbstract
ਇਹ ਖੋਜ ਪੱਤਰ ਪੰਜਾਬੀ ਭਾਸ਼ਾ ਦੀ ਇੱਕ ਵਿਲੱਖਣ ਉਪ-ਭਾਸ਼ਾ 'ਪੁਆਧੀ ਦੇ ਸਾਹਿਤਕ ਮਹੱਤਵ ਅਤੇ ਇਸਦੀ ਮੌਜੂਦਾ ਸਥਿਤੀ ਦਾ ਵਿਸ਼ਲੇਸ਼ਣ ਕਰਦਾ ਹੈ। ਆਪਣੀ ਸਾਦਗੀ ਅਤੇ ਹਾਸ-ਵਿਅੰਗ ਲਈ ਜਾਣੀ ਜਾਂਦੀ, ਪੁਆਧੀ ਬੋਲੀ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਸੱਭਿਆਚਾਰਕ ਤੌਰ 'ਤੇ ਜੋੜਦੀ ਹੈ। ਲੰਬੇ ਸਮੇਂ ਤੱਕ ਇਸਨੂੰ ਸਿਰਫ਼ ਹਾਸੇ-ਠੱਠੇ ਦੀ ਬੋਲੀ ਸਮਝ ਕੇ ਸਾਹਿਤਕ ਖੇਤਰ ਵਿੱਚ ਅਣਗੌਲਿਆ ਗਿਆ, ਜਿਸ ਕਾਰਨ ਇਸ ਵਿੱਚ ਸਾਹਿਤ ਸਿਰਜਣਾ ਬਹੁਤ ਘੱਟ ਹੋਈ। ਹਾਲਾਂਕਿ, ਪਿਛਲੇ ਕੁਝ ਦਹਾਕਿਆਂ ਤੋਂ ਪੁਆਧੀ ਕਵਿਤਾ ਦੀ ਇੱਕ ਨਵੀਂ ਲਹਿਰ ਉੱਭਰੀ ਹੈ, ਜਿਸ ਨੇ ਇਸਨੂੰ ਸਾਹਿਤਕ ਪਛਾਣ ਦਿਵਾਈ ਹੈ। ਇਹ ਪਰਚਾ ਇਸ ਲਹਿਰ ਦੇ ਮੋਢੀ ਅਤੇ ਸਮਕਾਲੀ ਕਵੀਆਂ, ਜਿਵੇਂ ਕਿ ਚਰਨ ਪੁਆਧੀ, ਡਾ. ਬਲਵਾਨ ਔਜਲਾ, ਮੋਹਣੀ ਤੂਰ, ਰੋਮੀ ਘੜਾਮੇ ਵਾਲਾ, ਅਤੇ ਲਖਬੀਰ ਦੌਦਪੁਰ, ਦੇ ਯੋਗਦਾਨ ਦੀ ਪੜਚੋਲ ਕਰਦਾ ਹੈ। ਇਹ ਪੁੱਤਰ ਇਸ ਸਿੱਟੇ 'ਤੇ ਪਹੁੰਚਦਾ ਹੈ ਕਿ ਭਾਵੇਂ ਪੁਆਧੀ ਵਿੱਚ ਲਿਖਣ ਵਾਲਿਆਂ ਦੀ ਗਿਣਤੀ ਘੱਟ ਹੈ, ਪਰ ਉਨ੍ਹਾਂ ਦੀ ਆਪਣੇ ਕਾਰਜ ਪ੍ਰਤੀ ਲਗਨ ਅਤੇ ਸਿਦਕ ਸਦਕਾ ਪੁਆਧੀ ਸਾਹਿਤ ਦਾ ਭਵਿੱਖ ਉੱਜਵਲ ਅਤੇ ਆਸ-ਭਰਪੂਰ ਹੈ।
Downloads
Published
Issue
Section
License

This work is licensed under a Creative Commons Attribution-NonCommercial 4.0 International License.
